ਲੋਕਾਂ ਦਾ ਗਲਤ ਖਾਣ -ਪਾਣ ਅਤੇ ਖ਼ਰਾਬ ਜੀਵਨਸ਼ੈਲੀ ਦੇ ਕਾਰਣ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਹਨਾਂ ਬਿਮਾਰੀਆਂ ਵਿੱਚੋਂ ਗੁਰਦੇ ਦੀ ਪੱਥਰੀ ਦੀ ਸਮੱਸਿਆ ਲੋਕਾਂ ਦੇ ਵਿੱਚ ਆਮ ਹੈ।
ਆਮ ਤੌਰ ਤੇ ਕੈਲਸ਼ੀਅਮ ਸਾਡੇ ਸਰੀਰ ਲਈ ਇੱਕ ਜ਼ਰੂਰੀ ਖਣਿਜ ਹੈ। ਤੁਹਾਨੂੰ ਦੱਸ ਦਈਏ ਕਿ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਣ ਹੱਡੀਆਂ, ਦੰਦ ਅਤੇ ਨਹੁੰ ਕਮਜ਼ੋਰ ਹੋਣ ਲੱਗ ਜਾਂਦੇ ਹਨ। ਇਸ ਤਰ੍ਹਾਂ ਦੀ ਸਥਿਤੀ ਵਿੱਚ ਕੈਲਸ਼ੀਅਮ ਦੀ ਕਮੀ ਤੋਂ ਬਚਣ ਦੇ ਲਈ ਲੋਕੀ ਦੁੱਧ, ਦਹੀਂ ਅਤੇ ਬਾਜ਼ਾਰ ਵਿੱਚ ਉਪਲੱਬਧ ਕਈ ਤਰ੍ਹਾਂ ਦੀਆਂ ਗੋਲੀਆਂ ਨੂੰ ਲੈਂਦੇ ਹਨ। ਖ਼ਾਸ ਕਰਕੇ ਉਹ ਲੋਕ ਜਿਹਨਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਉਹਨਾਂ ਲੋਕਾਂ ਨੂੰ ਰੋਜ਼ਾਨਾ ਇੱਕ ਕੈਲਸ਼ੀਅਮ ਦੀ ਗੋਲੀ ਲੈਣ ਦੇ ਲਈ ਕਿਹਾ ਜਾਂਦਾ ਹੈ। ਹਾਲਾਂਕਿ ਲੋਕਾਂ ਦੇ ਮਨਾਂ ਵਿੱਚ ਕੈਲਸ਼ੀਅਮ ਦੀਆਂ ਗੋਲੀਆਂ ਅਤੇ ਇਸਦੇ ਮਾੜੇ ਪ੍ਰਭਾਵ ਬਾਰੇ ਕਈ ਮਿੱਥਾਂ ਹਨ। ਇਹਨਾਂ ਮਿੱਥਾਂ ਵਿੱਚੋਂ ਹੀ ਇੱਕ ਮਿੱਥ ਹੈ ਕਿ ਕੈਲਸ਼ੀਅਮ ਦੀਆਂ ਗੋਲੀਆਂ ਨੂੰ ਲੈਣ ਨਾਲ ਗੁਰਦੇ ਵਿੱਚ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ। ਆਓ ਇਸ ਲੇਖ ਦੇ ਦੁਆਰਾ ਇਸਦੇ ਬਾਰੇ ਜਾਣਦੇ ਹਾਂ।
ਕੀ ਕੈਲਸ਼ੀਅਮ ਦੀਆਂ ਗੋਲੀਆਂ ਲੈਣ ਦੇ ਨਾਲ ਸੱਚਮੁੱਚ ਗੁਰਦੇ ਦੀ ਪੱਥਰੀ ਬਣਦੀ ਹੈ?
ਕੀ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਕੈਲਸ਼ੀਅਮ ਸਪਲੀਮੈਂਟ ਲੈਣ ਦੇ ਨਾਲ ਗੁਰਦੇ ਦੀ ਪੱਥਰੀ ਹੁੰਦੀ ਹੈ ਜਾਂ ਨਹੀਂ? ਇਸਦੇ ਉੱਪਰ ਡਾਕਟਰ ਦਾ ਕਹਿਣਾ ਹੈ ਕਿ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਸਪਲੀਮੈਂਟ ਲੈਣ ਨਾਲ ਗੁਰਦੇ ਦੀ ਪੱਥਰੀ ਨਹੀਂ ਹੁੰਦੀ। ਇਸਦੇ ਨਾਲ ਹੀ ਜਿਹੜੇ ਸੋਸ਼ਲ ਮੀਡੀਆ ਸਾਈਟਾਂ ‘ਤੇ ਮੌਜੂਦ ਅਜਿਹੇ ਸਾਰੇ ਵੀਡੀਓ ਹਨ ਉਹ ਗ਼ਲਤ ਹਨ।
ਅਸਲ ਦੇ ਵਿੱਚ ਗੁਰਦੇ ਦੀ ਪੱਥਰੀ ਬਣਨ ਦਾ ਮੁੱਖ ਕਾਰਣ ਆਕਸਾਲੇਟ ਹੁੰਦਾ ਹੈ। ਡਾਕਟਰ ਦੇ ਅਨੁਸਾਰ ਇਹ ਆਕਸਾਲੇਟ ਸਾਡੇ ਭੋਜਨ ਰਾਹੀਂ ਸਰੀਰ ਦੇ ਵਿੱਚ ਫੈਲ ਜਾਂਦਾ ਹੈ। ਜਿਹੜੇ ਲੋਕਾਂ ਦੇ ਭੋਜਨ ਵਿੱਚ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਦੀ ਘਾਟ ਹੁੰਦੀ ਹੈ, ਉਹਨਾਂ ਦੇ ਸਰੀਰ ਦੀਆਂ ਅੰਤੜੀਆਂ ਵਿੱਚ ਇਹ ਆਕਸਾਲੇਟ ਲੀਨ ਹੋ ਜਾਂਦਾ ਹੈ। ਜਿਸਦੇ ਕਾਰਣ ਇਹ ਆਕਸਾਲੇਟ ਕੈਲਸ਼ੀਅਮ ਨਾਲ ਮਿਲ ਕੇ ਗੁਰਦੇ ਵਿੱਚ ਪੱਥਰੀ ਦਾ ਨਿਰਮਾਣ ਕਰ ਸਕਦਾ ਹੈ। ਡਾਕਟਰ ਦੇ ਅਨੁਸਾਰ ਆਮ ਤੌਰ ਤੇ ਜਿਹਨਾਂ ਲੋਕਾਂ ਦੀ ਰੋਜ਼ਾਨਾ ਖੁਰਾਕ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ, ਉਹਨਾਂ ਲੋਕਾਂ ਦੇ ਵਿੱਚ ਪੱਥਰੀ ਦਾ ਖ਼ਤਰਾ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ। ਇਸ ਕਰਕੇ ਲੋਕਾਂ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦੇ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਲੋੜੀਂਦੀ ਮਾਤਰਾ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਇੱਕ ਵਿਅਕਤੀ ਰੋਜਾਨਾ ਸਹੀ ਮਾਤਰਾ ਦੇ ਵਿੱਚ ਕੈਲਸ਼ੀਅਮ ਦਾ ਸੇਵਨ ਕਰਦਾ ਹੈ, ਤਾਂ ਵਿਅਕਤੀ ਦੇ ਸਰੀਰ ਦੀਆਂ ਅੰਤੜੀਆਂ ਵਿੱਚ ਆਕਸਾਲੇਟ ਨਹੀਂ ਚਿਪਕਦੇ ਅਤੇ ਪੇਸ਼ਾਬ ਦੇ ਰਾਹੀਂ ਆਸਾਨੀ ਨਾਲ ਬਾਹਰ ਆ ਜਾਂਦੇ ਹਨ। ਜਦੋਂ ਕਿ ਆਕਸਾਲੇਟ ਆਸਾਨੀ ਦੇ ਨਾਲ ਬਾਹਰ ਨਿਕਲ ਜਾਂਦਾ ਹੈ, ਤਾਂ ਵਿਅਕਤੀ ਦੇ ਗੁਰਦੇ ਵਿੱਚ ਕਦੇ ਵੀ ਪੱਥਰੀ ਬਣਨ ਦਾ ਕੋਈ ਵੀ ਮੌਕਾ ਨਹੀਂ ਮਿਲਦਾ ਹੈ।
ਕਿਹੜਾ ਸਪਲੀਮੈਂਟ ਕੈਲਸ਼ੀਅਮ ਲਈ ਸੱਭ ਤੋਂ ਵਧੀਆ ਹੈ?
ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਆਮ ਤੌਰ ਤੇ ਕਿਹੜੇ ਸਪਲੀਮੈਂਟ ਲੈਣੇ ਚਾਹੀਦੇ ਹਨ? ਡਾਕਟਰਾਂ ਦੇ ਅਨੁਸਾਰ ਅੱਜਕੱਲ੍ਹ ਬਜਾਰਾਂ ਦੇ ਵਿੱਚ ਉਪਲੱਬਧ ਸਪਲੀਮੈਂਟਾਂ ਵਿੱਚ ਜ਼ਿਆਦਾਤਰ ਕੈਲਸ਼ੀਅਮ ਕਾਰਬੋਨੇਟ ਪਾਇਆ ਜਾਂਦਾ ਹੈ। ਹਾਲਾਂਕਿ ਵਿਅਕਤੀ ਨੂੰ ਗੁਰਦੇ ਦੀ ਪੱਥਰੀ ਜਾਂ ਕਿਸੇ ਹੋਰ ਸਮੱਸਿਆ ਤੋਂ ਬਚਣ ਦੇ ਲਈ, ਮਰੀਜ਼ ਨੂੰ ਕੈਲਸ਼ੀਅਮ ਸਿਟਰੇਟ ਵਾਲੇ ਸਪਲੀਮੈਂਟਾਂ ਨੂੰ ਲੈਣਾ ਚਾਹੀਦਾ ਹੈ। ਆਮ ਤੌਰ ਤੇ ਸਿਟਰੇਟ ਵਿਅਕਤੀ ਦੇ ਪਿਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਇਹ ਗੁਰਦੇ ਦੇ ਵਿੱਚ ਪੱਥਰੀ ਬਣਾਉਂਣ ਵਾਲੇ ਤੱਤਾਂ ਦਾ ਵਿਨਾਸ਼ ਕਰ ਦਿੰਦਾ ਹੈ।
ਗੁਰਦੇ ਦੀ ਪੱਥਰੀ ਦੇ ਲੱਛਣ
- ਵਿਅਕਤੀ ਦੇ ਪਿੱਠ ਦੇ ਹੇਠਲੇ ਹਿੱਸੇ ਦੇ ਵਿੱਚ ਗੰਭੀਰ ਦਰਦ ਹੋਣਾ।
- ਵਿਅਕਤੀ ਦੇ ਪਿਸ਼ਾਬ ਦੇ ਦੌਰਾਨ ਖੂਨ ਦਾ ਵਗਣਾ।
- ਮਤਲੀ ਮਹਿਸੂਸ ਹੋਣਾ ਅਤੇ ਬੁਖਾਰ ਦਾ ਹੋਣਾ।
- ਇਸ ਸਮੱਸਿਆ ਦੌਰਾਨ ਪਿਸ਼ਾਬ ਦੀ ਬਦਬੂ ਵੱਖਰੀ ਹੋਣਾ।
- ਠੰਢ ਲੱਗਣਾ।
- ਥੋੜ੍ਹੀ ਮਾਤਰਾ ਵਿੱਚ ਪਿਸ਼ਾਬ ਕਰਨਾ
- ਪੇਟ ਅਤੇ ਕਮਰ ਤੱਕ ਦਰਦ ਫੈਲਣਾ।
- ਪਿਸ਼ਾਬ ਕਰਦੇ ਸਮੇਂ ਦਰਦ ਹੋਣਾ।
- ਉਲਟੀ ਕਰਨਾ।
- ਵਿਅਕਤੀ ਵਿੱਚ ਗੁਰਦੇ ਦੀ ਪੱਥਰੀ ਦਾ ਮੁੱਖ ਲੱਛਣ ਪਿਸ਼ਾਬ ਕਰਦੇ ਸਮੇਂ ਪਿਸ਼ਾਬ ਦੇ ਵਿੱਚ ਝੱਗ ਦਾ ਦਿਖਾਈ ਦੇਣਾ ਹੈ।
ਸਿੱਟਾ
ਅੱਜ ਦੇ ਸਮੇਂ ਵਿੱਚ ਗੁਰਦੇ ਦੀ ਪੱਥਰੀ ਦੀ ਸਮੱਸਿਆ ਆਮ ਹੈ। ਡਾਕਟਰ ਦਾ ਕਹਿਣਾ ਹੈ ਕਿ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਸਪਲੀਮੈਂਟ ਲੈਣ ਨਾਲ ਗੁਰਦੇ ਦੀ ਪੱਥਰੀ ਨਹੀਂ ਹੁੰਦੀ। ਅਸਲ ਦੇ ਵਿੱਚ ਗੁਰਦੇ ਦੀ ਪੱਥਰੀ ਬਣਨ ਦਾ ਮੁੱਖ ਕਾਰਣ ਆਕਸਾਲੇਟ ਹੁੰਦਾ ਹੈ। ਜਿਹੜਾ ਕਿ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਣ ਬਣਦਾ ਹੈ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਕੈਲਸ਼ੀਅਮ ਦੇ ਸਪਲੀਮੈਂਟ ਲੈਣੇ ਚਾਹੀਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਡਾਕਟਰਾਂ ਦੇ ਅਨੁਸਾਰ ਕਈ ਸਾਲਾਂ ਤੱਕ ਉੱਚ ਖੁਰਾਕ ਵਾਲੇ ਕੈਲਸ਼ੀਅਮ ਸਪਲੀਮੈਂਟ ਲੈਣ ਨਾਲ ਗੁਰਦੇ ਦੀ ਪੱਥਰੀ ਦਾ ਖ਼ਤਰਾ ਵੱਧ ਸਕਦਾ ਹੈ। ਇਸ ਲਈ ਇਸਦੇ ਉੱਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਜਾਂ ਗੁਰਦੇ ਨਾਲ ਸਬੰਧਤ ਕੋਈ ਹੋਰ ਸਮੱਸਿਆ ਹੁੰਦੀ ਹੈ, ਤਾਂ ਉਹਨਾਂ ਨੂੰ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਹੋਰ ਸਪਲੀਮੈਂਟਸ ਨੂੰ ਲੈਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਡਾਕਟਰਾਂ ਦੀ ਸਲਾਹ ਤੇ ਹੀ ਇਹਨਾਂ ਸਪਲੀਮੈਂਟਾਂ ਨੂੰ ਲੈਣਾ ਚਾਹੀਦਾ ਹੈ। ਜੇਕਰ ਤੁਹਾਨੂੰ ਵੀ ਗੁਰਦੇ ਦੀ ਪੱਥਰੀ ਦੀ ਹੈ ਜਾਂ ਗੁਰਦੇ ਦੇ ਨਾਲ ਸਬੰਧਤ ਕੋਈ ਹੋਰ ਸਮੱਸਿਆ ਹੈ, ਤੇ ਤੁਸੀਂ ਇਸਦੇ ਬਾਰੇ ਹੋਰ ਜਾਣਕਾਰੀ ਨੂੰ ਲੈਣਾ ਚਾਹੁੰਦੇ ਹੋਂ, ਤਾਂ ਤੁਸੀਂ ਅੱਜ ਹੀ ਆਰਜੀ ਸਟੋਨ ਯੂਰੋਲੋਜੀ ਅਤੇ ਲੈਪਰੋਸਕੋਪੀ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਬਾਰੇ ਜਾਣਕਾਰੀ ਇਸਦੇ ਮਾਹਿਰਾਂ ਤੋਂ ਪ੍ਰਾਪਤ ਕਰ ਸਕਦੇ ਹੋਂ।