ਆਮ ਤੌਰ ਤੇ ਗੁਰਦੇ ਦੀ ਪੱਥਰੀ ਦੀ ਸਮੱਸਿਆ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਆਮ ਹੋ ਗਈ ਹੈ। ਤੇ ਇਸ ਸਮੱਸਿਆ ਤੋਂ ਕਈ ਲੋਕੀ ਪੀੜਿਤ ਹਨ। ਤੇ ਜਿਹਨਾਂ ਲੋਕਾਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ, ਉਹਨਾਂ ਦੇ ਪੱਥਰੀ ਦਾ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕਾਂ ਲਈ ਇਸਨੂੰ ਸਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਗੁਰਦੇ ਦੀ ਪੱਥਰੀ ਦੇ ਕਾਰਣ ਕਈ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਹੈਂ। ਜੇਕਰ ਕਿਸੇ ਵਿਅਕਤੀ ਨੂੰ ਪੱਥਰੀ ਦੇ ਕਾਰਣ ਗੁਰਦੇ ਵਿੱਚ ਸੋਜ ਹੁੰਦੀ ਹੈ ਤਾਂ ਡਾਕਟਰ ਕੁਝ ਦਵਾਈਆਂ ਨਾਲ ਇਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੋਜ ਘੱਟ ਹੋਣ ਤੋਂ ਬਾਅਦ ਡਾਕਟਰ ਪੱਥਰੀ ਨੂੰ ਹਟਾਉਣ ਲਈ ਸਰਜਰੀ ਕਰਦੇ ਹਨ, ਜਾਂ ਫਿਰ ਦਵਾਈਆਂ ਰਾਹੀਂ ਇਸਨੂੰ ਹਟਾਉਂਦੇ ਹਨ। ਅਕਸਰ ਇਹ ਦੇਖਿਆ ਜਾਂਦਾ ਹੈ, ਜਦੋਂ ਕਿਸੇ ਨੂੰ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੁੰਦੀ ਹੈ ਤਾਂ ਮਰੀਜ਼ ਨੂੰ ਵਾਰ-ਵਾਰ ਪੱਥਰੀ ਦੀ ਸਮੱਸਿਆ ਹੋਣ ਲੱਗਦੀ ਹੈ। ਕਈ ਵਾਰ ਮਰੀਜ ਇਸਦੇ ਦਰਦ, ਦਵਾਈਆਂ ਅਤੇ ਸਰਜਰੀ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ। ਇਸਦੇ ਕਾਰਣ ਉਸਦੇ ਕਈ ਵਾਰ ਦਰਦ ਅਚਾਨਕ ਨਾਲ ਉੱਠਦਾ ਹੈ ਅਤੇ ਫਿਰ ਮਰੀਜ ਨੂੰ ਆਪਣੇ ਆਪ ਨੂੰ ਸੰਭਾਲਣਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਇਸ ਗੱਲ ਨੂੰ ਸਮਝਣਾ ਬਹੁਤ ਜਿਆਦਾ ਜਰੂਰੀ ਹੁੰਦਾ ਹੈ ਕਿ ਮਰੀਜ ਨੂੰ ਕਿਸ ਕਿਸਮ ਦੀ ਪੱਥਰੀ ਹੈ। ਪੱਥਰੀ ਦੀ ਕਿਸਮ ਦਾ ਪਤਾ ਹੋਣ ਤਾਂ ਜੋ ਉਹ ਇਸ ਨਾਲ ਸਬੰਧਤ ਖੁਰਾਕ ਦਾ ਇਸਤੇਮਾਲ ਕਰਕੇ ਇਸ ਸਮੱਸਿਆ ਤੋਂ ਬਚ ਸਕੇ।
ਗੁਰਦੇ ਦੀ ਪੱਥਰੀ ਦੀਆਂ ਕਿਸਮਾਂ
ਡਾਕਟਰਾਂ ਡੈਖੇਨਾ ਹੈ ਕਿ ਜੇਕਰ ਮਰੀਜ਼ ਨੂੰ ਵਾਰ-ਵਾਰ ਪੱਥਰੀ ਹੁੰਦੀ ਹੈ ਤਾਂ ਉਸਨੂੰ ਡਾਕਟਰ ਦੀ ਸਲਾਹ ‘ਤੇ ਪੱਥਰੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਸ ਕਿਸਮ ਦੀ ਪੱਥਰੀ ਉਸਦੇ ਬਣ ਰਹੀ ਹੈ।
1.ਕੈਲਸ਼ੀਅਮ ਪੱਥਰੀ
ਇਹ ਪੱਥਰੀ ਦੀ ਸਭ ਤੋਂ ਆਮ ਕਿਸਮ ਹੈ। ਅਕਸਰਕੈਲਸ਼ੀਅਮ ਆਕਸਲੇਟ ਜਾਂ ਕੈਲਸ਼ੀਅਮ ਫਾਸਫੇਟਇਸ ਦੇ ਨਾਲ ਆਕਸੀਲੇਟ ਬਣਦਾ ਹੈ। ਪਾਲਕ, ਚੁਕੰਦਰ ਜਾਂ ਗਿਰੀਦਾਰ ਦੀ ਵੱਧ ਮਾਤਰਾ ਆਪਣੀ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਆਕਸੀਲੇਟ ਬਣਦਾ ਹੈ। ਇਹਨਾਂ ਤੋਂ ਇਲਾਵਾ ਜੇਕਰ ਵਿਅਕਤੀ ਦੀ ਛੋਟੀ ਅੰਤੜੀ ਵਿੱਚ ਸਮੱਸਿਆ ਹੈ, ਤਾਂ ਪੱਥਰੀ ਇਹ ਪੱਥਰੀ ਬਣਨ ਦਾ ਸੰਕੇਤ ਹੁੰਦਾ ਹੈ। ਕਈ ਲੋਕ ਕਾਫੀ ਮਾਤਰਾ ਵਿੱਚ ਵਿਟਾਮਿਨ ਸੀ ਸਪਲੀਮੈਂਟ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਦੇ ਹਨ ਜਿਸਦੇ ਨਾਲ ਕੈਲਸ਼ੀਅਮ ਪੱਥਰੀ ਹੋਣ ਦੀ ਸੰਭਾਵਨਾ ਵਿੱਚ ਵਾਧਾ ਹੁੰਦਾ ਹੈ।
2.ਯੂਰਿਕ ਐਸਿਡ ਪੱਥਰ
ਜਿਹੜੇ ਲੋਕਾਂ ਨੂੰ ਮੈਲਾਬਸੋਰਪਸ਼ਨ ਸਿੰਡਰੋਮ ਦੇ ਨਾਲ ਜਾਂ ਫਿਰ ਗੰਭੀਰ ਦਸਤ ਹੋਣ ਦੇ ਕਾਰਣ ਗੁਰਦੇ ਵਿੱਚ ਪੱਥਰੀ ਹੋਣ ਦਾ ਖਤਰਾ ਹੁੰਦਾ ਹੈ, ਤਾਂ ਉਹਨਾਂ ਲੋਕਾਂ ਨੂੰ ਆਪਣੀ ਡਾਈਟ ਵਿੱਚੋਂ ਜਾਨਵਰਾਂ ਦੇ ਪ੍ਰੋਟੀਨ ਦਾ ਸੇਵਨ ਘੱਟ ਕਰਨ ਦੀ ਬਹੁਤ ਜ਼ਿਆਦਾ ਜਰੂਰਤ ਹੁੰਦੀ ਹੈ। ਇਹ ਘਟਾਉਣ ਦੀ ਸਲਾਹ ਉਹਨਾਂ ਨੂੰ ਡਾਕਟਰਾਂ ਦੁਆਰਾ ਵੀ ਦਿੱਤੀ ਜਾ ਸਕਦੀ ਹੈ। ਇਸ ਪੱਥਰੀ ਦੇ ਮਰੀਜ ਨੂੰ ਬਹੁਤ ਜਿਆਦਾ ਮਾਤਰਾ ਵਿੱਚ ਪਾਣੀ ਪੀਣ ਦੀ ਜਰੂਰਤ ਹੁੰਦੀ ਹੈ। ਜਿਹੜੇ ਲੋਕ ਸ਼ੁਗਰ ਰੋਗੀ ਹੁੰਦੇ ਹਨ, ਉਹਨਾਂ ਨੂੰ ਯੂਰਿਕ ਐਸਿਡ ਪੱਥਰੀ ਹੋਣ ਦਾ ਸੁੱਭ ਤੋਂ ਵੱਧ ਖਤਰਾ ਹੁੰਦਾ ਹੈ।
3.ਸਟ੍ਰੂਵਾਈਟ ਪੱਥਰ
ਇਹ ਪੱਥਰੀ ਲੋਕਾਂ ਵਿੱਚ ਉਹਨਾਂ ਦੇ ਪਿਸ਼ਾਬ ਨਾਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ ਦੇ ਕਾਰਣ ਹੋ ਸਕਦੀ ਹੈ। ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਇਹ ਪੱਥਰੀ ਲੋਕਾਂ ਦੇ ਗੁਰਦੇ ਵਿੱਚ ਬਹੁਤ ਜੁਲਦੀ ਬਣਦੀ ਹੈ। ਇਸ ਲਈ ਇਸ ਪੱਥਰੀ ਦੇ ਮਰੀਜ ਨੂੰ ਆਪਣੀ ਖੁਰਾਕ ਵਿੱਚ ਸੋਡੀਅਮ ਦੀ ਮਾਤਰਾ ਘਟਾਉਣ ਦੀ ਬਹੁਤ ਜਿਆਦਾ ਜਰੂਰਤ ਹਹੁੰਦੀ ਹੈ। ਖ਼ਾਸ ਕਰਕੇ ਇਸ ਸਮੱਸਿਆ ਤੋਂ ਪੀੜਿਤ ਮਰੀਜਾਂ ਨੂੰ ਪ੍ਰਸੈਸਡ ਭੋਜਨ ਅਤੇ ਪੈਕ ਕੀਤੇ ਡੱਬਿਆਂ ਦੇ ਖਾਣੇ ਤੋਂ ਆਪਣਾ ਬਚਾਵ ਕਰਨ ਦੀ ਸਲਾਹ ਉਸਦੇ ਡਾਕਟਰ ਦੁਆਰਾ ਦਿੱਤੀ ਜਾਂਦੀ ਹੈ।
4.ਸਿਸਟਾਈਨ ਪੱਥਰ
ਇਸ ਤਰੀਕੇ ਦੀ ਪੱਥਰੀ ਖ਼ਾਨਦਾਨੀ ਅਤੇ ਬਹੁਤ ਹੀ ਜਿਆਦਾ ਦੁਰਲੱਭ ਸਮੱਸਿਆ ਹੁੰਦੀ ਹੈ। ਇਸ ਤਰ੍ਹਾਂ ਦੀ ਪੱਥਰੀ ਵਿੱਚ ਲੋਕਾਂ ਦੇ ਪਿਛਾਬ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸਿਸਟੀਨ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ।
ਗੁਰਦੇ ਦੀ ਪੱਥਰੀ ਦੇ ਕਾਰਨ
- ਜ਼ਿਆਦਾਤਰ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ।
- ਵਿਅਕਤੀ ਦਾ ਨਿਯਮਿਤ ਤੌਰ ‘ਤੇ ਪਾਣੀ ਦਾ ਨਾ ਪੀਣਾ।
- ਵਿਅਕਤੀ ਨੂੰ ਗਰਮੀ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣਾ।
- ਵਿਅਕਤੀ ਨੂੰ ਹਾਈਪਰਪੈਰਾਥਾਈਰੋਡਿਜ਼ਮ ਬਿਮਾਰੀ ਦਾ ਹੋਣਾ।
- ਗੁਰਦੇ ਦੇ ਟਿਊਬਲਰ ਐਸਿਡੋਸਿਸ ਬਿਮਾਰੀ ਦਾ ਹੋਣਾ।
- ਸਿਸਟੀਨਿਊਰੀਆ ਬਿਮਾਰੀ ਦਾ ਹੋਣਾ।
- ਵਿਅਕਤੀ ਨੂੰ ਲੰਬੇ ਸਮੇਂ ਤੋਂ ਦਸਤ ਦਾ ਹੋਣਾ।
- ਗੈਸਟ੍ਰਿਕ ਸਰਜਰੀਆਂ ਹੋਣ ਦਾ ਕਾਰਣ।
- ਜਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਸਪਲੀਮੈਂਟ ਨੂੰ ਲੈ ਕੇ।
- ਵਿਅਕਤੀ ਦਾ ਜਿਆਦਾ ਮਾਤਰਾ ਵਿੱਚ ਕੈਲਸ਼ੀਅਮ ਦੇ ਸਪਲੀਮੈਂਟ ਦਾ ਲੈਣਾ।
- ਜੁਲਾਬ ਆਦਿ ਨੂੰ ਲੈਣਾ।
- ਪਰਿਵਾਰਕ ਇਤਿਹਾਸ ਦਾ ਹੋਣਾ (ਜੈਨੇਟਿਕ ਹੋਣਾ)
ਗੁਰਦੇ ਦੀ ਪੱਥਰੀ ਦਾ ਇਲਾਜ
ਕਈ ਤਰੀਕਿਆਂ ਨਾਲ ਗੁਰਦੇ ਦੀ ਪੱਥਰੀ ਦਾ ਇਲਾਜ ਕੀਤਾ ਜਾ ਸਕਦਾ ਹੈ, ਜਿਹੜਾ ਕਿ ਪੱਥਰੀ ਦੇ ਆਕਾਰ ਅਤੇ ਉਸਦੇ ਸਥਾਨ ‘ਤੇ ਨਿਰਭਰ ਕਰਦਾ ਹੈ। ਜਿਵੇਂ ਕਿ,
ਜਿਵੇਂ ਕਿ ਵਿਅਕਤੀ ਨੂੰ ਛੋਟੀਆਂ ਗੁਰਦੇ ਦੀਆਂ ਪੱਥਰੀਆਂ ਹੁੰਦੀਆਂ ਹਨ ਤਾਂ ਇਹ ਅਕਸਰ ਬਿਨਾਂ ਕਿਸੇ ਡਾਕਟਰੀ ਦਖਲ ਦੇ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਇਸ ਦੇ ਵਿੱਚ ਮਰੀਜ਼ ਨੂੰ ਡੀਹਾਈਡਰੇਸ਼ਨ ਤੋਂ ਆਪਣਾ ਬਚਾਵ ਕਰਨ ਲਈ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥਾਂ ਨੂੰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਵਿਅਕਤੀ ਦੇ ਗੁਰਦੇ ਵਿੱਚ ਪੱਥਰੀ ਵੱਡੀ ਜਾਂ ਇਹ ਕਾਫ਼ੀ ਦਰਦਨਾਕ ਹੈ, ਤਾਂ ਡਾਕਟਰ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਕੇ ਇਸਦਾ ਇਲਾਜ ਕਰ ਸਕਦੇ ਹਨ। ਇਸਦੇ ਇਲਾਜ਼ ਦਾ ਇੱਕ ਆਮ ਤਰੀਕਾ ਲਿਥੋਟ੍ਰਿਪਸੀ ਹੈ, ਜੋ ਕਿ ਗੁਰਦੇ ਦੀ ਪੱਥਰੀ ਨੂੰ ਖ਼ਤਮ ਕਰਨ ਲਈ ਉੱਚ-ਊਰਜਾ ਤਰੰਗਾਂ ਦੀ ਵਰਤੋਂ ਕਰਦਾ ਹੈ।
ਗੁਰਦੇ ਦੀ ਪੱਥਰੀ ਦੇ ਕੁਝ ਮਾਮਲਿਆਂ ਵਿੱਚ ਸਰਜਰੀ ਦੀ ਵੀ ਜ਼ਰੂਰੀ ਹੁੰਦੀ ਹੈ। ਇਹ ਉਦੋਂ ਕੀਤੀ ਜਾਂਦੀ ਹੈ, ਜਦੋਂ ਕੋਈ ਹੋਰ ਇਲਾਜ ਪ੍ਰਭਾਵਸ਼ਾਲੀ ਸਿੱਧ ਨਹੀਂ ਹੁੰਦੇ ਜਾਂ ਇਸਦੇ ਇਲਾਜ਼ ਦੌਰਾਨ ਪੇਚੀਦਗੀਆਂ ਪੈਦਾ ਹੁੰਦੀਆਂ ਹਨ।
ਸਿੱਟਾ :
ਅੱਜ ਦੇ ਸਮੇਂ ਵਿੱਚ ਗੁਰਦੇ ਦੀ ਪੱਥਰੀ ਦਾ ਹੋਣਾ ਇੱਕ ਆਮ ਗੱਲ ਹੈ। ਤੇ ਇਸਨੂੰ ਗੰਭੀਰ ਹੋਣ ਤੋਂ ਰੋਕਣਾ ਬਹੁਤ ਜਰੂਰੀ ਹੁੰਦਾ ਹੈ। ਕੈਲਸ਼ੀਅਮ ਪੱਥਰੀ, ਯੂਰਿਕ ਐਸਿਡ ਪੱਥਰੀ, ਸਟ੍ਰੂਵਾਈਟ ਪੱਥਰੀ, ਸਿਸਟਾਈਨ ਆਮ ਤੋਰ ਤੇ ਇਹ ਕਿਸਮਾਂ ਗੁਰਦੇ ਦੀਆਂ ਪੱਥਰੀਆਂ ਦੀ ਹੁੰਦੀ ਹੈ। ਪੱਥਰੀ ਦੇ ਕਾਰਣ ਵਿਅਕਤੀ ਨੂੰ ਤੇਜ ਦਰਦ ਅਤੇ ਪਿਸ਼ਾਬ ਦੀ ਨਾਲੀ ਵਿੱਚ ਰੁਕਾਵਟ ਆ ਜਾਂਦੀ ਹੈ। ਗੁਰਦੇ ਦੀ ਪੱਥਰੀ ਸਰੀਰ ਵਿੱਚ ਪਾਣੀ ਦੀ ਮਾਤਰਾ ਵਿੱਚ ਕਮੀ ਹੋਣਾ, ਗਰਮੀ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣ, ਜਿਆਦਾ ਮਾਤਰਾ ਵਿੱਚ ਕੈਲਸ਼ੀਅਮ ਦੇ ਸਪਲੀਮੈਂਟ ਦਾ ਲੈਣਾ, ਗੈਸਟ੍ਰਿਕ ਸਰਜਰੀਆਂ ਦਾ ਹੋਣਾ, ਜੁਲਾਬ ਆਦਿ ਨੂੰ ਲੈਣਾ ਅਤੇ ਜੈਨੇਟਿਕ ਹੋਣਾ ਇਸਦੇ ਹੋਣ ਦੇ ਕਾਰਣ ਹੁੰਦੇ ਹਨ। ਇਸਦਾ ਤੁਰੰਤ ਇਲਾਜ ਕਰਵਾਉਣਾ ਬਹੁਤ ਜਿਆਦਾ ਜਰੂਰੀ ਹੁੰਦਾ ਹੈ। ਜੇਕਰ ਤੁਹਾਨੂੰ ਵੀ ਗੁਰਦੇ ਦੀ ਪੱਥਰੀ ਦੀ ਸਮੱਸਿਆ ਬਣ ਗਈ ਹੈ ਅਤੇ ਇਸਦੇ ਕਾਰਣ ਤੁਸੀਂ ਬਹੁਤ ਹੀ ਜਿਆਦਾ ਪ੍ਰੇਸ਼ਾਨ ਹੋਂ ਅਤੇ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਆਰ ਜੀ ਸਟੋਨ ਯੂਰੋਲੋਜੀ ਐਂਡ ਲੈਪਰੋਸਕੋਪੀ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਇਲਾਜ਼ ਵਾਰੇ ਜਾਣਕਾਰੀ ਇਸਦੇ ਮਾਹਿਰਾਂ ਤੋਂ ਪ੍ਰਾਪਤ ਕਰ ਸਕਦੇ ਹੋਂ।